(1) 1਼ ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
(2) 2਼ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ। 2
2 ‘ਰਬ’ ਅੱਲਾਹ ਦੇ ਸਿਫ਼ਾਤੀ (ਗੁਣਵਾਨ) ਨਾਵਾਂ ਵਿਚੋਂ ਹੇ। ਇਸ ਦਾ ਅਰਥ ਹੈ ਸਾਰੀ ਸਰਿਸ਼ਟੀ ਭਾਵ ਦੁਨੀਆਂ ਜਹਾਨ ਦਾ ਪਾਲਣਹਾਰ, ਸਿਰਜਣਹਾਰ, ਹਾਕਮ, ਸਰਿਸ਼ਟੀ ਦੀ ਦੇਖਭਾਲ, ਸ਼ਾਸਨ ਚਲਾਉਣ ਵਾਲਾ ਅਤੇ ਦਾਤਾ ਆਦਿ।
(3) 3਼ ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।
(4) 4਼ ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।
(5) 5਼ ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੇਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।
(6) 6਼ (ਹੇ ਅੱਲਾਹ!) ਸਾਨੂ ਸਿੱਧਾ ਰਾਹ ਵਿਖਾ। 3
3 ਭਾਵ ਹਿਦਾਇਤ ਬਖ਼ਸ਼ਦੇ। ਹਿਦਾਇਤ ਦੋ ਤਰ੍ਹਾਂ ਦੀ ਹੈ, ਇਕ ਉਹ ਜਿਹੜੀ ਅੱਲਾਹ ਵਲੋਂ ਬਖ਼ਸ਼ੀ ਜਾਂਦੀ ਹੈ ਅਤੇ ਦੂਜੀ ਉਹ ਜਿਹੜੀਆਂ ਪੈਗ਼ੰਬਰਾਂ ਅਤੇ ਅੱਲਾਹ ਦੇ ਨੇਕ ਬੰਦਿਆਂ ਦੀ ਸਿੱਖਿਆ ਤੇ ਤਬਲੀਗ਼ ਦੁਆਰਾ ਮਿਲਦੀ ਹੈ। ਇਸ ਥਾਂ ਹਿਦਾਇਤ ਤੋਂ ਭਾਵ ਅੱਲਾਹ ਤਆਲਾ ਤੋਂ ਸਿੱਧੀ ਰਾਹ ’ਤੇ ਤੁਰਨ ਅਤੇ ਉਸ ਉੱਤੇ ਜਮੇ ਰਹਿਣ ਦੀ ਦੁਆ ਹੈ।
(7) 7਼ ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂ ਨੂੰ ਤੂੰ ਇਨਾਮ ਬਖ਼ਸ਼ਿਆ,1 ਜਿਨ੍ਹਾਂ ’ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ। 2
1 ਭਾਵ ਨਬੀਆਂ, ਸੱਚੇ ਲੋਕਾਂ, ਸ਼ਹੀਦਾਂ ਵਾਲੀ ਰਾਹ ਜਿਵੇਂ ਕਿ ਸੂਰਤ ਨਿਸਾ ਦੀ 69ਵੀਂ ਆਇਤ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ।
2 ਨਬੀ ਕਰੀਮ (ਸ:) ਦਾ ਫ਼ਰਮਾਨ ਹੈ ਕਿ ਜਦੋਂ ਇਮਾਮ ‘ਗ਼ੈਰਿਲ ਮਗ਼ਜ਼ੂਬੇ ਅਲੈਹਿਮ ਵਲੱਜ਼-ਜ਼ਾਲੀਨ’ ਕਹੇ ਤਾਂ ਪਿੱਛੇ ਨਮਾਜ਼ ਪੜ੍ਹਣ ਵਾਲੇ ‘ਆਮੀਨ’ ਆਖਣ। ਜਿਸ ਕਿਸੇ ਦੀ ਆਮੀਨ ਫ਼ਰਿਸ਼ਤਿਆਂ ਦੀ ਆਮੀਨ ਨਾਲ ਇਕ ਹੋ ਗਈ ਉਸ ਦੇ ਪਿਛਲੇ ਗੁਨਾਹ ਬਖ਼ਸ਼ ਦਿੱਤੇ ਜਾਣਗੇ। (ਸਹੀ ਬੁਖ਼ਾਰੀ, ਵਿਸ਼ਾ ਅਜ਼ਾਨ 113, ਹਦੀਸ: 782)