95 - At-Tin ()

|

(1) 1਼ ਸਹੁੰ ਹੈ ਅੰਜੀਰ ਅਤੇ ਜ਼ੈਤੂਨ ਦੀ।

(2) 2਼ ਅਤੇ ਤੂਰ ਪਹਾੜ ਦੀ।

(3) 3਼ ਅਤੇ ਇਸ ਅਮਨ ਵਾਲੇ ਸ਼ਹਿਰ (ਮੱਕੇ) ਦੀ।

(4) 4਼ ਬੇਸ਼ੱਕ ਅਸੀਂ ਮਨੁੱਖ ਨੂੰ ਸਭ ਤੋਂ ਵੱਧ ਸੋਹਣੇ ਰੂਪ ਵਿਚ ਪੈਦਾ ਕੀਤਾ।

(5) 5਼ (ਉਸ ਦੀਆਂ ਕੁਰਤੂਤਾਂ ਕਾਰਨ) ਫੇਰ ਅਸੀਂ ਇਸ (ਮਨੁੱਖ ਨੂੰ ਨਰਕ ਦੀ) ਘਟੀਆ ਤੋਂ ਘਟੀਆ (ਭਾਵ ਹੇਠਲੀ) ਥਾਂ ਵਿਚ ਸੁੱਟ ਦਿੱਤਾ।

(6) 6਼ ਪਰ ਜਿਹੜੇ ਲੋਕੀ (ਰੱਬ ਅਤੇ ਮੁਹੰਮਦ (ਸ:) ਦੀਆਂ ਗੱਲਾਂ ’ਤੇ) ਈਮਾਨ ਲਿਆਏ ਅਤੇ ਉਹਨਾਂ ਨੇ (.ਕੁਰਆਨ ਅਨੁਸਾਰ) ਚੰਗੇ ਕੰਮ ਵੀ ਕੀਤੇ। ਉਹਨਾਂ ਲਈ ਹੱਦੋਂ ਵੱਧ (ਚੰਗਾ) ਬਦਲਾ ਹੈ।

(7) 7਼ (ਹੇ ਮਨੁੱਖ!) ਇਸ (.ਕੁਰਆਨ) ਤੋਂ ਬਾਅਦ ਵੀ ਤੈਨੂੰ ਕਿਹੜੀ ਗੱਲ ਨੇ ਬਦਲੇ ਵਾਲੇ ਦਿਨ ਨੂੰ ਝੁਠਲਾਉਣ ਲਈ ਪ੍ਰੇਰਿਤ ਕੀਤਾ ਹੈ।

(8) 8਼ ਭਲਾਂ ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ ਹੈ ?