80 - Abasa ()

|

(1) 1਼ ਉਸ (ਮੁਹੰਮਦ ਸ:) ਨੇ ਮੱਥੇ ਵਿਚ ਵੱਟ ਪਾਏ ਅਤੇ ਬੇ-ਰੁਖੀ ਵਿਖਾਈ।

(2) 2਼ ਉਹ ਇਸ ਲਈ ਕਿ ਉਸ ਦੇ ਕੋਲ ਇਕ ਅੱਨਾ ਵਿਅਕਤੀ (ਅਬਦੁੱਲਾ ਬਿਨ ਮਕਤੂਮ) ਆਇਆ ਸੀ।

(3) 3਼ ਹੇ ਨਬੀ! ਤੁਹਾਨੂੰ ਕੀ ਪਤਾ ਹੈ ਕਿ ਉਹ ਪਵਿੱਤਰਤਾ ਗ੍ਰਹਿਣ ਕਰੇ।

(4) 4਼ ਜਾਂ ਜੇ ਨਸੀਹਤ ਸੁਣਦਾ ਤਾਂ ਉਹ ਉਸ ਨੂੰ ਲਾਭ ਦਿੰਦੀ।

(5) 5਼ ਪਰ ਜਿਹੜਾ ਬੇ-ਪਰਵਾਹੀ ਵਿਖਾਦਾਂ ਹੈ।

(6) 6਼ ਤੁਸੀਂ ਉਸ ਵੱਲ ਧਿਆਨ ਦਿੰਦੇ ਹੋ।

(7) 7਼ ਹਾਲਾਂ ਕਿ ਜੇ ਉਹ (ਕਾਫ਼ਿਰ) ਨਹੀਂ ਸੁਧਰਦੇ ਤਾਂ ਤੁਹਾਡੇ ਉੱਤੇ (ਹੇ ਨਬੀ!) ਕੋਈ ਦੋਸ਼ ਨਹੀਂ।

(8) 8਼ ਅਤੇ ਜਿਹੜਾ ਵਿਅਕਤੀ ਤੇਰੇ ਕੋਲ ਨੱਸ ਕੇ ਆਉਂਦਾ ਹੈ।

(9) 9਼ ਅਤੇ ਉਹ (ਰੱਬ ਤੋਂ) ਡਰਦਾ ਵੀ ਹੈ।

(10) 10਼ ਉਸ ਤੋਂ ਤੁਸੀਂ ਬੇਰੁਖੀ ਵਾਲਾ ਵਰਤਾਓ ਕਰਦੇ ਹੋ

(11) 11਼ ਇਹ (ਤਰੀਕਾ) ਠੀਕ ਨਹੀਂ। ਬੇਸ਼ੱਕ ਇਹ .ਕੁਰਆਨ ਤਾਂ ਇਕ ਨਸੀਹਤ ਦੀ ਕਿਤਾਬ ਹੈ।

(12) 12਼ ਜੋ ਵੀ ਚਾਹੇ ਉਸ ਤੋਂ (ਹਿਦਾਇਤ) ਲੈ ਸਕਦਾ ਹੈ।

(13) 13਼ ਇਹ ਬਹੁਤ ਦੀ ਵਡਿਆਈ ਵਾਲੇ ਪੱਨਿਆਂ ਵਿਚ ਦਰਜ ਹੈ।

(14) 14਼ ਜਿਹੜੇ ਬਹੁਤ ਹੀ ਉੱਚੇ ਅਤੇ ਪਵਿੱਤਰ ਹਨ।

(15) 15਼ ਅਜਿਹਾ ਲਿਖਣ ਵਾਲੇ ਹੱਥਾਂ ਵਿਚ (ਸੁਰੱਖਿਅਤ) ਹਨ।

(16) 16਼ ਜਿਹੜੇ ਪਤਵੰਤੇ ਤੇ ਪਾਕਬਾਜ਼ ਹਨ।

(17) 17਼ ਫਿਟਕਾਰ ਹੋਵੇ ਮਨੁੱਖ ਉੱਤੇ ਕਿ ਉਹ ਕਿੰਨਾ ਨਾ-ਸ਼ੁਕਰਾ ਹੈ।

(18) 18਼ ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ ?

(19) 19਼ ਕੇਵਲ ਵੀਰਜ ਦੀ ਇਕ ਬੂੰਦ ਤੋਂ, ਫੇਰ ਉਸ ਦੀ ਤਕਦੀਰ ਬਣਾਈ।

(20) 20਼ ਫੇਰ ਉਸ ਲਈ ਜੀਵਨ ਮਾਰਗ ਸੁਖਾਲਾ ਕਰ ਦਿੱਤਾ।

(21) 21਼ ਫੇਰ ਉਸ ਨੂੰ ਮੌਤ ਦਿੱਤੀ ਅਤੇ ਕਬਰ ਵਿਚ ਦਫ਼ਨਾ ਦਿੱਤਾ।

(22) 22਼ ਫੇਰ ਜਦੋਂ ਉਹ ਚਾਹੇਗਾ ਉਸ ਨੂੰ (ਮੁੜ) ਜਿਊਂਦਾ ਕਰੇਗਾ।

(23) 23਼ (ਉਸ ਕਾਫ਼ਿਰਾਂ ਦੀ ਗੱਲ) ਕਦੇ ਵੀ ਨਹੀਂ (ਮੰਨੀ ਜਾਵੇਗੀ)। ਉਸ ਨੇ ਹੁਣ ਤਕ ਅੱਲਾਹ ਦੀ ਆਗਿਆ ਦਾ ਪਾਲਣ ਨਹੀਂ ਕੀਤਾ।

(24) 24਼ ਸੋ ਇਨਸਾਨ ਨੂੰ ਚਾਹੀਦਾ ਹੈ ਕਿ ਆਪਣੇ ਭੋਜਨ ਵੱਲ ਵੇਖੋ (ਕਿ ਉਹ ਕਿਵੇਂ ਆਇਆ)

(25) 25਼ ਅਸੀਂ ਚੰਗੀ ਤਰ੍ਹਾਂ ਪਾਣੀ ਬਰਸਾਇਆ।

(26) 26਼ ਫੇਰ ਧਰਤੀ ਨੂੰ ਚੰਗੀ ਤਰ੍ਹਾਂ ਪਾੜ੍ਹਿਆ।

(27) 27਼ ਫੇਰ ਇਸ ਵਿੱਚੋਂ ਅਨਾਜ ਉਗਾਏ।

(28) 28਼ ਅੰਗੂਉਰ ਅਤੇ ਤਰਕਾਰੀ।

(29) 29਼ ਜ਼ੈਤੂਨ ਤੇ ਖਜੂਰ ਉਗਾਏ।

(30) 30਼ ਅਤੇ ਘਨੇ ਬਾਗ਼।

(31) 31਼ ਫਲ ਤੇ ਘਾਹ ਵੀ ਉਗਾਇਆ।

(32) 32਼ ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਹੈ।

(33) 33਼ ਜਦੋਂ ਕੰਨ ਬੋਲੇ ਕਰਨ ਵਾਲੀ ਕਰੜੀ ਆਵਾਜ਼ ਆਵੇਗੀ।

(34) 34਼ ਉਸ ਦਿਨ ਆਦਮੀ ਆਪਣੇ ਭਰਾ ਤੋਂ ਦੂਰ ਨੱਸੇਗਾ।

(35) 35਼ ਅਤੇ ਆਪਣੀ ਮਾਂ ਅਤੇ ਆਪਣੇ ਬਾਪ ਤੋਂ ਵੀ।

(36) 36਼ ਅਤੇ ਪਤਨੀ ਤੇ ਆਪਣੀ ਔਲਾਦ ਤੋਂ ਵੀ ਨੱਸੇਗਾ।

(37) 37਼ ਇਹਨਾਂ ਵਿੱਚੋਂ ਹਰੇਕ ਵਿਅਕਤੀ ਦਾ ਉਸ ਦਿਨ ਅਜਿਹਾ ਹਾਲ ਹੋਵੇਗਾ ਜਿਹੜਾ ਉਸ ਨੂੰ ਦੂਜਿਆਂ ਦੀ ਚਿੰਤਾ ਤੋਂ ਬੇਪਰਵਾਹ ਕਰ ਦੇਵੇਗਾ।

(38) 38਼ ਉਸ ਦਿਨ ਕਿੰਨੇ ਹੀ ਚਿਹਰੇ ਚਮਕਦੇ ਹੋਣਗੇ।

(39) 39਼ ਜਿਹੜੇ ਖ਼ੁਸ਼ ਅਤੇ ਹਸਦੇ ਹੋਣਗੇ।

(40) 40਼ ਅਤੇ ਬਥੇਰੇ ਚਿਹਰੇ ਉਸ ਦਿਨ ਮਿੱਟੀ ਘੱਟੇ ਨਾਲ ਭਰੇ ਹੋਣਗੇ।

(41) 41਼ ਉਨ੍ਹਾਂ ’ਤੇ ਕਾਲਕ ਲੱਗੀ ਹੋਵੇਗੀ।

(42) 42਼ ਇਹ ਕਾਫ਼ਿਰ ਤੇ ਭੈੜੀਆਂ ਕਰਤੂਤਾਂ ਵਾਲੇ ਲੋਕ ਹੋਣਗੇ।