(1) 1਼ ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।1
1 ਵੇਖੋ ਸੂਰਤ ਹੁਜਰਾਤ, ਹਾਸ਼ੀਆ ਆਇਤ 12/49
(2) 2਼ (ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜ੍ਹਿਆ ਅਤੇ ਉਸ ਨੂੰ ਗਿਣ ਗਿਣ ਰੱਖਿਆ।
(3) 3਼ ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜੀਊਂਦਾ ਰੱਖੇਗਾ।
(4) 4਼ ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ ਸੁੱਟਿਆ ਜਾਵੇਗਾ।
(5) 5਼ ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ ?
(6) 6਼ ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।
(7) 7਼ ਜਿਹੜੀ ਦਿਲਾਂ ਤਕ ਪਹੁੰਚੇਗੀ।
(8) 8਼ ਬੇਸ਼ੱਕ ਉਹ (ਅੱਗ) ਉਹਨਾਂ ’ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ।
(9) 9਼ ਉਹ ਲੰਮੇ-ਲੰਮੇ ਥੰਮ੍ਹਾਂ ਵਿਚਾਲੇ (ਬੰਦ ਕਰ ਦਿੱਤੀ ਜਾਵੇਗੀ)।