(1) 1਼ (ਹੇ ਨਬੀ!) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।
(2) 2਼ ਸਾਰੇ ਮਨੁੱਖਾਂ ਦੇ ਪਾਤਸ਼ਾਹ ਦੀ (ਸ਼ਰਨ ਵਿਚ)।1
1 ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਅੱਲਾਹ ਕਿਆਮਤ ਵਾਲੇ ਦਿਨ ਧਰਤੀ ਨੂੰ ਆਪਣੀ ਮੁੱਠੀ ਵਿਚ ਲਵੇਗਾ ਅਤੇ ਅਕਾਸ਼ਾਂ ਨੂੰ ਆਪਣੇ ਸੱਜੇ ਹੱਥ ਵਿਚ ਲਪੇਟ ਲਵੇਗਾ। ਫਿਰ ਫ਼ਰਮਾਏਗਾ, ਮੈਂ ਬਾਦਸ਼ਾਹ ਹਾਂ, ਧਰਤੀ ਦੇ ਬਾਦਸ਼ਾਹ ਕਿੱਥੇ ਹਨ ? (ਸਹੀ ਬੁਖ਼ਾਰੀ, ਹਦੀਸ: 7382
(3) 3਼ ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿਚ ਆਉਂਦਾ ਹਾਂ)।
(4) 4਼ ਉਸ ਭਰਮ ਭੁਲੇਖਾ ਪਾਉਣ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ), ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ। 2
2 ਇਸ ਤੋਂ ਭਾਵ ਸ਼ੈਤਾਨ ਹੈ ਤੇ ਇਸ ਦਾ ਭਾਵ ਮਨੁੱਖੀ ਇੱਛਾਵਾਂ ਵੀ ਹਨ ਕਿਉਂ ਜੋ ਉਹ ਵੀ ਮਨੁੱਖ ਨੂੰ ਆਮ ਕਰਕੇ ਬੁਰਾਈ ਵੱਲ ਹੀ ਲੈਕੇ ਜਾਂਦੀਆਂ ਹਨ ਜਿਵੇਂ ਕਿ ਹਦੀਸ ਵਿਚ ਹੈ, ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਨਰਕ ਮਨੁੱਖੀ ਇੱਛਾਵਾਂ ਵਿਚ ਘਿਰੀ ਹੋਈ ਹੈ ਅਤੇ ਜੰਨਤ ਉਹਨਾਂ ਕੰਮਾਂ ਵਿਚ ਘਿਰੀ ਹੋਈ ਹੈ ਜਿਹੜੀ ਦਿਲ ਨੂੰ ਬੁਰੀਆਂ ਲੱਗਦੀਆਂ ਹਨ। (ਸਹੀ ਬੁਖ਼ਾਰੀ, ਹਦੀਸ: 6487) ● ਇਸ ਤੋਂ ਭਾਵ ਹੈ ਕਿ ਮਨੁੱਖੀ ਇੱਛਾਵਾਂ ਤੇ ਰੁਵਾਨੀ ਜਜ਼ਬਾਤ ਨਰਕ ਵੱਲ ਹੀ ਅਗਵਾਈ ਕਰਦੇ ਹਨ ਜਦ ਕਿ ਇੱਛਾਵਾਂ ’ਤੇ ਕਾਬੂ ਪਾਉਣਾ ਪਵਿੱਤਰਤਾ ਧਾਰਨ ਕਰਨਾ, ਨੇਕੀ ਦੇ ਦੂਜੇ ਕੰਮ ਤੇ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਜੰਨਤ ਵੱਲ ਲੈਕੇ ਜਾਂਦੀ ਹੈ। ਜਿਹੜੀਆਂ ਕਰਤੂਤਾਂ ਨਰਕ ਦਾ ਕਾਰਨ ਬਣਦੀਆਂ ਹਨ ਉਹਨਾਂ ਦਾ ਕਰਨਾ ਬਹੁਤ ਸੌੌਖਾ ਦਿੱਸਦਾ ਹੈ ਜਦ ਕਿ ਜੰਨਤ ਦੀ ਪ੍ਰਾਪਤੀ ਵਾਲੇ ਕੰਮ ਔੌਖੇ ਵਿਖਾਈ ਦਿੰਦੇ ਹਨ।
(5) 5਼ ਜਿਹੜਾ ਲੋਕਾਂ ਦੇ ਮਨਾਂ ਵਿਚ ਭਰਮ ਭੁਲੇਖੇ ਪਾਉਂਦਾ ਹੈ।
(6) 6਼ ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।