93 - Ad-Dhuhaa ()

|

(1) 1਼ ਦਿਨ ਚੜ੍ਹੇ ਹੋਏ ਦੀ ਸਹੁੰ।

(2) 2਼ ਅਤੇ ਰਾਤ ਦੀ ਜਦੋਂ ਉਹ ਛਾ ਜਾਵੇ।

(3) 3਼ (ਹੇ ਨਬੀ ਸ:!) ਤੁਹਾਡੇ ਰੱਬ ਨੇ ਨਾ ਤਾਂ ਤੁਹਾਨੂੰ (ਇਕੱਲਾ) ਛੱਡਿਆ ਹੈ ਅਤੇ ਨਾ ਹੀ ਉਹ ਤੁਹਾਥੋਂ ਨਾਰਾਜ਼ ਹੈ।

(4) 4਼ ਬੇਸ਼ੱਕ ਤੁਹਾਡੇ ਲਈ ਆਖ਼ਿਰਤ, ਦੁਨੀਆਂ ਤੋਂ ਕਿਤੇ ਵਧੀਆ ਹੈ।

(5) 5਼ ਅਤੇ ਛੇਤੀ ਹੀ ਤੁਹਾਡਾ ਰੱਬ ਤੁਹਾਨੂੰ ਇੰਨਾ (ਇਨਾਮ) ਦੇਵੇਗਾ ਕਿ ਤੁਸੀਂ ਖ਼ੁਸ਼ ਹੋ ਜਾਓਗੇ।

(6) 6਼ ਕੀ ਉਸ (ਅੱਲਾਹ) ਨੇ ਤੁਹਾਨੂੰ ਯਤੀਮ ਹੁੰਦੇ ਹੋਏ ਵਧੀਆ ਟਿਕਾਣਾ ਨਹੀਂ ਦਿੱਤਾ।

(7) 7਼ ਅਤੇ ਤੁਹਾਨੂੰ ਅਣਜਾਣੀ ਰਾਹ ਤੋਂ ਸਿੱਧੀ ਰਾਹ ਨਹੀਂ ਬਖ਼ਸ਼ੀ।

(8) 8਼ ਅਤੇ ਤੁਹਾਨੂੰ ਗ਼ਰੀਬੀ ਤੋਂ ਧਨਵਾਨ ਨਹੀਂ ਬਣਾਇਆ ?

(9) 9਼ ਸੋ ਤੁਸੀਂ (ਕਿਸੇ ਵੀ) ਯਤੀਮ ਉੱਤੇ ਸਖ਼ਤੀ ਨਾ ਕਰੋ।

(10) 10਼ ਅਤੇ ਨਾ ਹੀ ਸਵਾਲੀ ਨੂੰ ਝਿੜਕੋ ਹੈ।

(11) 11਼ ਸਗੋਂ ਆਪਣੇ ਰੱਬ ਵੱਲੋਂ (ਬਖ਼ਸ਼ੀਆਂ ਗਈਆਂ) ਇਹਨਾਂ ਨਿਅਮਤਾਂ ਦੀ ਚਰਚਾ ਕਰਦੇ ਰਹੋ।