(1) 1਼ ਸੂਰਜ ਅਤੇ ਉਸ ਦੀ ਧੁੱਪ ਚੜਣ ਦੀ ਸਹੁੰ।
(2) 2਼ ਅਤੇ ਚੰਨ ਦੀ ਜਦੋਂ ਉਹ ਉਸ (ਸੂਰਜ) ਦੇ ਪਿੱਛੇ ਆਉਂਦਾ ਹੈ।
(3) 3਼ ਅਤੇ ਦਿਨ ਦੀ ਜਦੋਂ ਉਹ ਸੂਰਜ ਨੂੰ ਸਪਸ਼ਟ ਕਰਦਾ ਹੈ।
(4) 4਼ ਅਤੇ ਰਾਤ ਦੀ ਜਦੋਂ ਉਹ ਉਸ ਨੂੰ ਢੱਕ ਲੈਂਦੀ ਹੈ।
(5) 5਼ ਅਤੇ ਅਕਾਸ਼ ਦੀ ਅਤੇ ਉਸ ਦੀ, ਜਿਸਨੇ ਉਸ ਨੂੰ ਬਣਾਇਆ।
(6) 6਼ ਅਤੇ ਧਰਤੀ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਵਿਛਾਇਆ।
(7) 7਼ ਅਤੇ (ਮਨੁੱਖੀ) ਜਾਨ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਠੀਕ ਬਣਾਇਆ।
(8) 8਼ ਫੇਰ ਉਸ ਦੀ, ਜਿਸ ਨੇ ਉਸ ਦੀ ਬੁਰਾਈ ਅਤੇ ਨੇਕੀ ਉਸ ਨੂੰ ਸਮਝਾਈ।
(9) 9਼ ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ।
(10) 10਼ ਅਤੇ ਬੇਸ਼ੱਕ ਉਹ ਨਾ-ਮੁਰਾਦ ਹੋਇਆ ਜਿਸ ਨੇ ਉਸ ਨੂੰ ਅਪਵਿੱਤਰ ਕੀਤਾ।
(11) 11਼ ਸਮੂਦ ਦੀ ਕੌਮ ਨੇ ਆਪਣੀ ਸਰਕਸ਼ੀ ਕਾਰਨ (ਨਬੀ ਨੂੰ) ਝੁਠਲਾਇਆ।
(12) 12਼ ਜਦੋਂ ਉਸੇ ਕੌਮ ਦਾ ਸਭ ਤੋਂ ਵੱਡਾ ਅਭਾਗਾ ਵਿਅਕਤੀ (ਊਂਠਣੀ ਨੂੰ ਵੱਡਣ ਲਈ) ਉੱਠਿਆ।
(13) 13਼ ਤਾਂ ਉਹਨਾਂ ਨੂੰ ਅੱਲਾਹ ਦੇ ਰਸੂਲ (ਸਾਲੇਹ) ਨੇ ਆਖਿਆ ਕਿ ਅੱਲਾਹ ਦੀ ਊਠਣੀ ਦੀ ਅਤੇ ਉਸ ਦੇ ਪਾਣੀ ਪੀਣ ਦੀ ਰਾਖੀ ਕਰੋ (ਭਾਵ ਵਿਘਣ ਨਾ ਪਾਓ)।
(14) 14਼ ਪਰ ਉਹਨਾਂ ਨੇ ਉਸ (ਨਬੀ ਦੀ ਗੱਲ) ਨੂੰ ਝੁਠਲਾਇਆ ਅਤੇ ਊਠਣੀ ਨੂੰ ਮਾਰ ਸੁੱਟਿਆ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਦੇ ਪਾਪਾਂ ਕਾਰਨ ਉਹਨਾਂ ’ਤੇ ਅਜ਼ਾਬ ਭੇਜ ਕੇ ਉਹਨਾਂ ਸਭ ਦਾ ਸਫ਼ਾਇਆ ਕਰ ਦਿੱਤਾ।
(15) 15਼ ਅਤੇ ਉਹ ਇਸ (ਤਬਾਹੀ) ਦੇ ਅੰਜਾਮ ਤੋਂ ਨਹੀਂ ਡਰਦਾ।