(1) 1਼ ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।
(2) 2਼ ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।
(3) 3਼ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
(4) 4਼ ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।
(5) 5਼ ਉੱਕਾ ਨਹੀਂ, ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕਿਆਮਤ ਦਿਹਾੜੇ ਨੂੰ ਜਾਣ ਲੈਂਦੇ (ਤਾਂ ਤੁਸੀਂ ਕਦੇ ਵੀ ਇਸ ਤੋਂ ਬੇਖ਼ਬਰ ਨਾ ਹੁੰਦੇ)।
(6) 6਼ ਹੁਣ ਤੁਸੀਂ ਜ਼ਰੂਰ ਹੀ ਨਰਕ ਨੂੰ ਵੇਖੋਗੇ।
(7) 7਼ ਫੇਰ ਤੁਸੀਂ ਇਸ ਨੂੰ ਵਿਸ਼ਵਾਸ ਕਰਨ ਵਾਲੀ ਅੱਖ ਨਾਲ ਵੇਖੋਗੇ।
(8) 8਼ ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾਂ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।1
1 ਸੰਸਾਰ ਵਿਚ ਮਨੁੱਖ ਨੂੰ ਜਿਹੜੀਆਂ ਵੀ ਨਿਅਮਤਾਂ ਮਿਲੀਆਂ ਹੋਇਆ ਹਨ ਪਰਲੋਕ ਵਿਚ ਇਹਨਾਂ ਦੇ ਬਾਰੇ ਪੁੱਛਿਆ ਜਾਵੇਗਾ। ਜਿਵੇਂ ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਇਕ ਹਦੀਸ ਅਨੁਸਾਰ ਇਕ ਵਾਰ ਰਾਤ ਜਾਂ ਦਿਨ ਦਾ ਸਮਾਂ ਸੀ ਅੱਲਾਹ ਦੇ ਰਸੂਲ (ਸ:) ਬਾਹਰ ਆਏ ਤਾਂ ਹਜ਼ਰਤ ਅਬੂਬਕਰ ਤੇ ਹਜ਼ਰਤ ਉਮਰ (ਰਜ਼:) ਨੇ ਵੇਖਿਆ ਤੇ ਉਹਨਾਂ ਤੋਂ ਪੁੱਛਿਆ, ਇਸ ਸਮੇਂ ਤੁਸੀਂ ਬਾਹਰ ਕਿਉਂ ਆਏ ਹੋ? ਉਹਨਾਂ ਨੇ ਜਵਾਬ ਦਿੱਤਾ ਕਿ ਭੁੱਖ ਕਾਰਨ ਹੇ ਅੱਲਾਹ ਦੇ ਰਸੂਲ!