101 - Al-Qaari'a ()

|

(1) 1਼ ਖੜਖੜਾ ਦੇਣ ਵਾਲੀ (ਆਫ਼ਤ ਜ਼ਰੂਰ ਆਵੇਗੀ)

(2) 2਼ ਭਲਾਂ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)?

(3) 3਼ ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ (ਆਫ਼ਤ) ਕੀ ਹੈ ?

(4) 4਼ (ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ, ਜਿਵੇਂ ਖਿਲਰੇ ਹੋਏ ਭਮੱਕੜ।

(5) 5਼ ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।

(6) 6਼ ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਾਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ।

(7) 7਼ ਉਹ (ਸਵਰਗ ਵਿਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿਚ ਹੋਵੇਗਾ।

(8) 8਼ ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।

(9) 9਼ ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ।

(10) 10਼ ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ ?

(11) 11਼ ਉਹ ਇਕ ਦਹਕਦੀ ਹੋਈ (ਨਰਕ ਦੀ) ਅੱਗ ਹੈ।