100 - Al-Aadiyaat ()

|

(1) 1਼ ਤੇਜ਼ ਭਜ ਕੇ ਸਾਂਹ ਚੜ੍ਹਾਉਂਦੇ ਹੋਏ ਘੋੜ੍ਹਿਆਂ ਦੀ ਸਹੁੰ।

(2) 2਼ ਫੇਰ ਟਾਪਾਂ ਮਾਰ ਕੇ ਚੰਗਿਆੜੀਆਂ ਕੱਢਣ ਵਾਲਿਆਂ ਦੀ ਸਹੁੰ।

(3) 3਼ ਫੇਰ ਸਵੇਰੇ ਦੇ ਸਮੇਂ ਹਮਲਾ ਕਰਨ ਵਾਲਿਆਂ ਦੀ ਸਹੁੰ।

(4) 4਼ ਫੇਰ ਉਸ ਸਮੇਂ ਜਦੋਂ ਉਹ ਧੂਲ ਉੜਾਉਂਦੇ ਹਨ।

(5) 5਼ ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ ਘੁੱਸ ਜਾਂਦੇ ਹਨ।

(6) 6਼ ਬੇਸ਼ੱਕ ਮਨੁੱਖ ਆਪਣੇ ਪਾਲਣਹਾਰ ਦਾ ਨਾ-ਸ਼ੁਕਰਾ ਹੈ।

(7) 7਼ ਅਤੇ ਇਸ ਗੱਲ ਲਈ (ਉਹ ਆਪ ਵੀ) ਗਵਾਹੀ ਦਿੰਦਾ ਹੈ।

(8) 8਼ ਅਤੇ ਬੇਸ਼ੱਕ ਉਹ ਮਾਲ ਦੇ ਮੋਹ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ।

(9) 9਼ ਕੀ ਉਹ ਨਹੀਂ ਜਾਣਦਾ ਜਦੋਂ ਉਹ ਸਭ ਬਾਹਰ ਕੱਢਿਆ ਜਾਵੇਗਾ ਜੋ ਕੁੱਝ ਕਬਰਾਂ ਵਿਚ ਹੈ।

(10) 10਼ ਅਤੇ ਉਹ ਸਭ ਸਪਸ਼ਟ ਕਰ ਦਿੱਤਾ ਜਾਵੇਗਾ ਜੋ ਕੁੱਝ ਦਿਲਾਂ ਵਿਚ ਹੈ।

(11) 11਼ ਬੇਸ਼ੱਕ ਉਹਨਾਂ (ਮਨੁੱਖਾਂ) ਦਾ ਰੱਬ ਉਸ (ਕਿਆਮਤ) ਦਿਹਾੜੇ ਉਹਨਾਂ ਦੇ (ਹਾਲਾਂ) ਤੋਂ ਭਲੀ-ਭਾਂਤ ਜਾਣੂ ਹੋਵੇਗਾ।