(1) 1਼ (ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ।
(2) 2਼ ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ।
(3) 3਼ ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।
(4) 4਼ ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ।
(5) 5਼ ਬੇਸ਼ੱਕ ਹਰੇਕ ਔਖਿਆਈ ਤੋਂ ਮਗਰੋਂ ਸੌਖਿਆਈ ਹੈ।
(6) 6਼ ਬੇਸ਼ੱਕ ਹਰੇਕ ਤੰਗੀ ਦੇ ਨਾਲ ਆਸਾਨੀ ਜੁੜੀ ਹੋਈ ਹੈ।
(7) 7਼ ਸੋ ਜਦੋਂ ਵੀ ਤੁਸੀਂ (ਤਬਲੀਗ ਤੋਂ) ਵਿਹਲੇ ਹੋਵੋ ਤਾਂ (ਇਬਾਦਤ ਵਿਚ) ਮਿਹਨਤ ਕਰੋ।
(8) 8਼ ਅਤੇ ਆਪਣੇ ਰੱਬ ਨਾਲ ਹੀ ਮੋਹ ਰੱਖੋ।