99 - Az-Zalzala ()

|

(1) 1਼ ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।

(2) 2਼ ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।

(3) 3਼ ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ ?

(4) 4਼ ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।

(5) 5਼ ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।

(6) 6਼ ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ। 1
ਵੇਖੋ ਸੂਰਤ ਹੂਦ, ਹਾਸ਼ੀਆ ਆਇਤ 18/11

(7) 7਼ ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।

(8) 8਼ ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।