(1) 1਼ (ਹੇ ਨਬੀ!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।
(2) 2਼ ਹਰੇਕ ਉਸ ਚੀਜ਼ ਦੀ ਬੁਰਾਈ ਤੋਂ (ਬਚਣ ਲਈ) ਜਿਹੜੀ ਉਸ ਨੇ ਪੈਦਾ ਕੀਤੀ ਹੈ।
(3) 3਼ ਅਤੇ ਹਨੇਰੀ ਰਾਤ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਂਦੀ ਹੈ।
(4) 4਼ ਅਤੇ ਗੰਢਾਂ ਵਿਚ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।
(5) 5਼ ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਬਚਣ ਲਈ ਜਦੋਂ ਉਹ ਈਰਖਾ ਕਰੇ।