(1) 1਼ ਹੇ ਕਪੜਾ ਓੜ ਲਪੇਟ ਕੇ ਪੈਣ ਵਾਲੇ!
(2) 2਼ ਰਾਤ ਵੇਲੇ ਥੋੜ੍ਹੇ ਸਮੇਂ ਲਈ (ਨਮਾਜ਼ ਲਈ) ਖਲੋਤਾ ਰਿਹਾ ਕਰ।
(3) 3਼ ਭਾਵ ਅੱਧੀ ਰਾਤ ਜਾਂ ਇਸ ਤੋਂ ਕੁੱਝ ਘੱਟ ਕਰ ਲਓ।
(4) 4਼ ਜਾਂ ਇਸ ਤੋਂ ਕੁੱਝ ਵਧਾ ਲਓ ਅਤੇ .ਕੁਰਆਨ ਨੂੰ ਚੰਗੀ ਤਰ੍ਹਾਂ ਠਹਿਰ-ਠਹਿਰ ਕੇ ਪੜ੍ਹੋ।1
1 ਇਸ ਆਇਤ ਵਿਚ ਨਬੀ (ਸ:) ਨੂੰ .ਕੁਰਆਨ ਪੜ੍ਹਣ ਦੀ ਪ੍ਰੇਰਨਾ ਦਿੱਤੀ ਗਈ ਹੈ, ਜਿਸ ਦਾ ਅਸਲ ਉਦੇਸ਼ ਉੱਮਤ ਨੂੰ ਪ੍ਰੇਰਿਤ ਕਰਨਾ ਹੈ। ਕਿਉਂ ਜੋ .ਕੁਰਆਨ ਦਾ ਪਾਠ ਕਰਨਾ, ਉਸ ਨੂੰ ਕੰਢ ਕਰਨਾ ਅਤੇ ਇਸ ਦਾ ਗਿਆਨ ਰੱਖਣ ਦਾ ਬਹੁਤ ਮਹੱਤਵ ਹੈ, ਇਹ ਉਹ ਕੰਮ ਹਨ ਕਿ ਜਿਨ੍ਹਾਂ ਨੂੰ ਇਹ ਚੀਜ਼ਾਂ ਮਿਲ ਜਾਣ ਉਹ ਰਸ਼ਕ ਕਰਨ ਯੋਗ ਹਨ, ਜਿਵੇਂ ਕਿ ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਰਸ਼ਕ ਕੇਵਲ ਦੋ ਵਿਅਕਤੀਆਂ ’ਤੇ ਹੀ ਕੀਤਾ ਜਾ ਸਕਦਾ ਹੈ। ਇਕ ਉਹ ਜਿਸ ਨੂੰ ਅੱਲਾਹ ਨੇ .ਕੁਰਆਨ ਦੇ ਗਿਆਨ ਨਾਲ ਨਵਾਜ਼ਿਆ ਹੋਵੇ ਅਤੇ ਉਹ ਦਿਨ-ਰਾਤ ਉਸੇ ਦੀ ਤਲਾਵਤ ਭਾਵ ਪੜ੍ਹਣ ਵਿਚ ਵਿਅਸਥ ਰਹੇ, ਫੇਰ ਉਸ ਦਾ ਪੜ੍ਹੋਸੀ ਰਸ਼ਕ ਕਰ ਸਕਦਾ ਹੈ ਕਿ ਕਾਸ਼! ਮੈਨੂੰ ਵੀ ਇਹ .ਕੁਰਆਨ ਇਸ ਵਿਅਕਤੀ ਵਾਂਗ ਯਾਦ ਹੁੰਦਾ ਤਾਂ ਮੈਂ ਵੀ ਇਸੇ ਤਰ੍ਹਾਂ ਇਸ ਦੀ ਤਲਾਵਤ ਕਰਿਆ ਕਰਦਾ। ਦੂਜਾ ਉਹ ਜਿਸ ਨੂੰ ਅੱਲਾਹ ਨੇ ਦੌਲਤ ਨਾਲ ਨਵਾਜ਼ਿਆ ਹੋਵੇ ਅਤੇ ਉਹ ਉਸ ਨੂੰ ਭਲੇ ਕੰਮਾਂ ਵਿਚ ਖ਼ਰਚ ਕਰਦਾ ਹੋਵੇ। ਉਸ ਨਾਲ ਇੰਜ ਰਸ਼ਕ ਕੀਤਾ ਜਾ ਸਕਦਾ ਹੈ ਕਿ ਕਾਸ਼! ਮੈਨੂੰ ਵੀ ਅਜਿਹੀ ਦੌਲਤ ਮਿਲ ਜਾਂਦੀ ਤਾਂ ਮੈਂ ਵੀ ਉਸ ਨੂੰ ਉਸ ਦੀ ਤ੍ਹਰਾਂ ਅੱਲਾਹ ਦੀ ਰਾਹ ਵਿਚ ਖ਼ਰਚ ਕਰਦਾ। (ਸਹੀ ਬੁਖ਼ਾਰੀ, ਹਦੀਸ: 5026)
(5) 5਼ ਬੇਸ਼ੱਕ ਅਸੀਂ ਛੇਤੀ ਹੀ ਤੁਹਾਡੇ ਉੱਤੇ ਇਕ ਵੱਡੀ ਭਾਰੀ ਜ਼ਿੰਮੇਵਾਰੀ (ਧਰਮ ਪ੍ਰਚਾਰ) ਦੀ ਪਾਉਣ ਵਾਲੇ ਹਾਂ।
(6) 6਼ ਹਕੀਕਤ ਹੈ ਕਿ ਰਾਤ ਦਾ ਉਠਣਾ ਮਨ ਨੂੰ ਕਾਬੂ ਕਰਨ ਲਈ ਬਹੁਤ ਪ੍ਰਭਾਵਕਾਰੀ ਹੈ ਅਤੇ ਜ਼ਿਕਰ ਤੇ ਸਿਮਰਨ ਕਰਨ ਲਈ ਵਧੇਰੇ ਉਚਿਤ ਹੈ।
(7) 7਼ ਬੇਸ਼ੱਕ ਦਿਨ ਵੇਲੇ ਤੁਹਾਡੇ ਲਈ ਵਧੇਰੇ ਰੁਝੇਵੇਂ ਹਨ।
(8) 8਼ ਤੁਸੀਂ ਆਪਣੇ ਰੱਬ ਦਾ ਨਾਂ ਯਾਦ ਕਰੋ ਅਤੇ ਸਾਰਿਆਂ ਤੋਂ ਵੱਖ ਹੋ ਕੇ ਉਸੇ ਵੱਲ ਧਿਆਨ ਦਿਓ।
(9) 9਼ ਉਹ ਪੂਰਬ ਅਤੇ ਪੱਛਮ ਦਾ ਰੱਬ ਹੈ1 ਛੁੱਟ ਉਸ ਤੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਉਸੇ ਨੂੰ ਕਰਤਾ-ਧਰਤਾ ਬਣਾ ਲਓ।
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 173/3
(10) 10਼ ਅਤੇ ਜੋ ਕੁੱਝ ਉਹ (ਇਨਕਾਰੀ) ਆਖਦੇ ਹਨ ਉਹਨਾਂ ’ਤੇ ਸਬਰ ਕਰੋ ਅਤੇ ਭਲਮਣਸੀ ਨਾਲ ਉਹਨਾਂ ਤੋਂ ਅੱਡ ਹੋ ਜਾਓ।
(11) 11਼ ਮੈ` ਅਤੇ ਝੁਠਲਾਉਣ ਵਾਲੇ ਖ਼ੁਸ਼ਹਾਲ ਲੋਕਾਂ ਨੂੰ ਇਕੱਲਾ ਛੱਡ ਦਿਓ। ਅਤੇ ਉਹਨਾਂ ਨੂੰ ਕੁੱਝ ਚਿਰ ਲਈ ਮੋਹਲਤ ਦੇ ਦਿਓ।
(12) 12਼ ਬੇਸ਼ੱਕ ਸਾਡੇ ਕੋਲ (ਉਹਨਾਂ ਲਈ) ਬੇੜੀਆਂ ਤੇ ਲਾਟਾਂ ਮਾਰਦੀ ਅੱਗ ਹੈ।
(13) 13਼ ਅਤੇ ਗਲ ਵਿਚ ਫਸਣ ਵਾਲਾ ਭੋਜਨ ਅਤੇ ਦੁਖਦਾਈ ਅਜ਼ਾਬ ਹੈ।
(14) 14਼ ਜਦੋਂ ਧਰਤੀ ਅਤੇ ਪਹਾੜ ਕੰਬ ਉੱਠਣਗੇ ਅਤੇ ਪਹਾੜ ਰੇਤ ਦੇ ਢੇਰ ਵਾਂਗ ਹੋਣਗੇ।
(15) 15਼ ਬੇਸ਼ੱਕ ਅਸੀਂ ਤੁਹਾਡੇ ਵੱਲ ਇਕ ਰਸੂਲ (ਮੁਹੰਮਦ ਸ:) ਭੇਜਿਆ ਜਿਹੜਾ (ਕਿਆਮਤ ਦਿਹਾੜੇ) ਤੁਹਾਡੇ ਉੱਤੇ ਗਵਾਹ ਹੋਵੇਗਾ,2 ਜਿਵੇਂ ਅਸੀਂ ਫ਼ਿਰਔਨ ਵੱਲ ਰਸੂਲ ਭੇਜਿਆ ਸੀ।
2 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 252/2
(16) 16਼ ਫ਼ਿਰਔਨ ਨੇ ਉਸ ਰਸੂਲ ਦੀ ਨਾਫਰਮਾਨੀ ਕੀਤੀ ਤਾਂ ਅਸੀਂ ਉਸ ਨੂੰ ਕਰੜਾਈ ਨਾਲ ਫੜ ਲਿਆ।
(17) 17਼ ਤੁਸੀਂ ਅਜ਼ਾਬ ਤੋਂ ਕਿਵੇਂ ਬਚੋਗੇ, ਜੇ ਤੁਸੀਂ ਉਸ ਦਿਨ ਦਾ ਇਨਕਾਰ ਕੀਤਾ ਜਿਹੜਾ ਬੱਚਿਆ ਨੂੰ ਬੁੱਢਾ ਕਰ ਦੇਵੇਗਾ।
(18) 18਼ ਅਤੇ ਜਿਸ ਦੀ ਸਖ਼ਤੀ ਨਾਲ ਅਕਾਸ਼ ਫ਼ੱਟ ਜਾਵੇਗਾ, ਅੱਲਾਹ ਦਾ ਵਾਅਦਾ ਕਿਆਮਤ ਆਉਣ ਦਾ ਪੂਰਾ ਹੋ ਕੇ ਰਹੇਗਾ।
(19) 19਼ ਬੇਸ਼ੱਕ ਇਹ (ਕੁਰਆਨ) ਇਕ ਨਸੀਹਤ ਹੈ, ਹੁਣ ਜੋ ਕੋਈ ਚਾਹਵੇ ਆਪਣੇ ਰੱਬ ਦੀ ਰਾਹ ਫੜ ਲਵੇ।
(20) 20਼ (ਹੇ ਨਬੀ!) ਤੁਹਾਡਾ ਰੱਬ ਜਾਣਦਾ ਹੈ ਕਿ ਤੁਸੀਂ ਲੱਗ-ਭੱਗ ਦੋ ਤਿਹਾਈ ਰਾਤ ਜਾਂ ਅੱਧੀ ਰਾਤ ਜਾਂ ਇਕ ਤਿਹਾਈ ਰਾਤ ਨਮਾਜ਼ ਲਈ ਖੜੇ ਰਹਿੰਦੇ ਹੋ। ਤੁਹਾਡੇ ਸਾਥੀਆਂ ਵਿੱਚੋਂ ਵੀ ਇਕ ਟੋਲੀ ਇਹੋ ਕਰਦੀ ਹੈ। ਅੱਲਾਹ ਹੀ ਰਾਤ ਅਤੇ ਦਿਨ ਦਾ ਲੇਖਾ-ਜੋਖਾ ਰੱਖਦਾ ਹੈ। ਉਹ ਜਾਣਦਾ ਹੈ ਕਿ ਤੁਸੀਂ ਇਸ (ਰਾਤ ਦੇ ਕਿਆਮ) ਨੂੰ ਨਿਭਾ ਨਹੀਂ ਸਕੋਗੇ ਸੋ ਉਸ ਨੇ ਤੁਹਾਡੇ ਉੱਤੇ ਕ੍ਰਿਪਾ ਕੀਤੀ, ਹੁਣ ਜਿੱਨਾ .ਕੁਰਆਨ ਤੁਸੀਂ ਆਸਾਨੀ ਨਾਲ ਪੜ੍ਹ ਸਕਦੇ ਹੋ ਪੜ੍ਹ ਲਿਆ ਕਰੋ। ਉਹ ਜਾਣਦਾ ਹੈ ਕਿ ਤੁਹਾਡੇ ਵਿੱਚੋਂ ਕਿੰਨੇ ਲੋਕ ਬੀਮਾਰ ਹੋਣਗੇ ਅਤੇ ਕਿੰਨੇ ਧਰਤੀ ਉੱਤੇ ਅੱਲਾਹ ਦਾ ਫ਼ਜ਼ਲ (ਰੋਜ਼ੀ) ਲੱਭਦੇ ਫਿਰਦੇ ਹੋਣਗੇ ਅਤੇ ਕਿੰਨੇ ਅੱਲਾਹ ਦੇ ਰਾਹ ਵਿਚ ਲੜਦੇ ਹੋਣਗੇ। ਸੋ ਇਸ (ਕੁਰਆਨ) ਵਿੱਚੋਂ ਜਿੱਨਾ ਵੀ ਆਸਾਨੀ ਨਾਲ ਪੜ੍ਹਿਆ ਜਾ ਸਕੇ ਪੜ੍ਹੋ ਅਤੇ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ, ਅੱਲਾਹ ਨੂੰ ਸੋਹਣਾ ਕਰਜ਼ਾ ਦਿਓ। ਤੁਸੀਂ ਆਪਣੇ ਲਈ ਜਿਹੜੀ ਵੀ ਨੇਕੀ ਅੱਗੇ ਭੇਜੋਗੇ ਉਸ ਦਾ ਬਦਲਾ ਅੱਲਾਹ ਦੇ ਕੋਲ ਵਧੇਰੇ ਚੰਗਾ ਹੈ ਤੇ ਬਹੁਤ ਵੱਡਾ ਹੈ ਅਤੇ ਅੱਲਾਹ ਕੋਲੋਂ ਬਖ਼ਸ਼ਿਸ਼ ਮੰਗਦੇ ਰਹੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।