74 - Al-Muddaththir ()

|

(1) 1਼ ਹੇ ਕਪੜਾ (ਕੰਬਲ) ਓੜ ਲਪੇਟ ਕੇ ਪੈਣ ਵਾਲੇ!

(2) 2਼ ਉਠੋ ਅਤੇ (ਲੋਕਾਂ ਨੂੰ) ਡਰਾਓ।

(3) 3਼ ਅਤੇ ਆਪਣੇ ਰੱਬ ਦੀ ਵਡਿਆਈ ਦੀ ਚਰਚਾ ਕਰੋ।

(4) 4਼ ਅਤੇ ਆਪਣੇ ਕੱਪੜ੍ਹਿਆਂ ਨੂੰ ਪਾਕ-ਸਾਫ਼ ਰੱਖੋ।

(5) 5਼ ਅਪਵਿੱਤਰਤਾ ਤੋਂ ਦੂਰ ਰਹੋ।

(6) 6਼ ਵਧੇਰੇ ਪ੍ਰਾਪਤ ਕਰਨ ਲਈ ਅਹਿਸਾਨ ਨਾ ਕਰੋ।

(7) 7਼ ਅਤੇ ਆਪਣੇ ਰੱਬ ਲਈ ਸਬਰ ਤੋਂ ਕੰਮ ਲਓ।

(8) 8਼ ਜਦੋਂ ਸੂਰ (ਨਰਸਿੰਘਾ) ਵਜਾਇਆ ਜਾਵੇਗਾ।

(9) 9਼ ਤਾਂ ਉਹ ਦਿਹਾੜਾ ਬਹੁਤ ਹੀ ਕਰੜਾ ਹੋਵੇਗਾ।

(10) 10਼ ਕਾਫ਼ਿਰਾਂ ਲਈ ਸੋਖਿਆਈ ਨਹੀਂ ਹੋਵੇਗੀ।

(11) 11਼ ਮੈਨੂੰ (ਭਾਵ ਅੱਲਾਹ ਨੂੰ) ਅਤੇ ਉਸ ਵਿਅਕਤੀ ਨੂੰ ਇਕੱਲਾ ਛੱਡ ਦਿਓ ਜਿਸ ਨੂੰ ਮੈਂ ਇਕੱਲਾ ਪੈਦਾ ਕੀਤਾ ਹੈ।

(12) 12਼ ਉਸ ਨੂੰ ਢੇਰ ਸਾਰਾ ਮਾਲ ਦਿੱਤਾ ਹੈ।

(13) 13਼ ਉਸ ਦੇ ਅੰਗ ਸੰਗ ਰਹਿਣ ਵਾਲੇ ਪੁੱਤਰ ਦਿੱਤੇ।

(14) 14਼ ਉਸ ਨੂੰ ਖੁੱਲ੍ਹੀ-ਢੁੱਲ੍ਹੀ ਜੀਵਨ ਸਮੱਗਰੀ (ਭਾਵ ਖ਼ੁਸ਼ਹਾਲੀ) ਨਾਲ ਨਿਵਾਜ਼ਿਆ।

(15) 15਼ ਫੇਰ ਵੀ ਉਹ ਲੋਭ ਕਰਦਾ ਹੈ ਕਿ ਮੈਂ ਉਸ ਨੂੰ ਹੋਰ ਵਧੇਰੇ ਦਿਆਂ।

(16) 16਼ ਕਦੇ ਵੀ ਨਹੀਂ! ਨਿਰਸੰਦੇਹ, ਉਹ ਸਾਡੀਆਂ ਆਇਤਾਂ ਨਾਲ ਵੈਰ ਰੱਖਦਾ ਹੈ।

(17) 17਼ ਛੇਤੀ ਹੀ ਉਸ ਨੂੰ ਮੈਂ (ਭਾਵ ਅੱਲਾਹ) ਇਕ ਕਠਿਨ ਚੜ੍ਹਾਈ ਚੜ੍ਹਾਵਾਂਗਾ।

(18) 18਼ ਉਸ ਨੇ ਸੋਚ ਵਿਚਾਰ ਕੀਤਾ ਅਤੇ ਕੁੱਝ ਗੱਲ ਜੋੜ੍ਹਣ ਦਾ ਜਤਨ ਕੀਤਾ।

(19) 19਼ ਸੋ ਉਹ ਤਾਂ ਮਾਰਿਆ ਜਾਵੇਗਾ, ਉਸ ਨੇ ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।

(20) 20਼ ਉਹ ਤਾਂ ਮਾਰਿਆ ਜਾਵੇਗਾ, ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।

(21) 21਼ ਫੇਰ ਉਸ ਨੇ ਲੋਕਾਂ ਵੱਲ ਵੇਖਿਆ।

(22) 22਼ ਫੇਰ ਮੱਥੇ ਵੱਟ ਪਾਇਆ ਅਤੇ ਮੂੰਹ ਵਿਗਾੜ੍ਹਿਆ।

(23) 23਼ ਫੇਰ ਪਿੱਠ ਫੇਰੀ ਤੇ ਹੰਕਾਰ ਵੀ ਕੀਤਾ।

(24) 24਼ ਫੇਰ ਉਸ ਨੇ ਆਖਿਆ ਇਹ (.ਕੁਰਆਨ) ਤਾਂ ਇਕ ਜਾਦੂ ਹੈ ਜਿਹੜਾ ਪਹਿਲਾਂ ਤੋਂ ਤੁਰਿਆ ਆ ਰਿਹਾ ਹੈ।

(25) 25਼ ਇਹ ਤਾਂ ਕੇਵਲ ਇਕ ਮਨੁੱਖੀ ਬਾਣੀ ਹੈ।

(26) 26਼ ਮੈਂ ਛੇਤੀ ਹੀ ਉਸ ਵਿਅਕਤੀ ਨੂੰ ‘ਸਕਰ’ ਵਿਚ ਸੁੱਟ ਦੇਵਾਂਗਾ।1
1 ਵੇਖੋ ਸੂਰਤ ਬਨੀ-ਇਸਰਾਈਲ, ਹਾਸ਼ੀਆ ਆਇਤ 97/17

(27) 27਼ ਤੁਸੀਂ ਕੀ ਜਾਣੋਂ ਕਿ ਸਕਰ ਕੀ ਹੈ ?

(28) 28਼ (ਇਹ ‘ਸਕਰ’ ਨਰਕ ਹੈ) ਜਿਹੜੀ (ਸ਼ਰੀਰ ਨੂੰ) ਨਾ ਬਾਕੀ ਰੱਖੇਗੀ ਤੇ ਨਾ ਛੱਡੇਗੀ।

(29) 29਼ ਖੱਲੜੀ ਨੂੰ ਝੁਲਸਾ ਦੇਣ ਵਾਲੀ ਹੈ।

(30) 30਼ ਇਸ (ਸਕਰ ਭਾਵ ਨਰਕ) ਉੱਤੇ ਉੱਨੀ (19) ਪਹਿਰੇਦਾਰ ਨਿਯੁਕਤ ਹਨ।

(31) 31਼ ਅਸੀਂ ਫ਼ਰਿਸ਼ਤੇ ਹੀ ਨਰਕ ਦੇ ਪਹਿਰੇਦਾਰ ਬਣਾਏ ਹਨ, ਅਤੇ ਅਸੀਂ ਉਹਨਾਂ ਦੀ ਗਿਣਤੀ ਨੂੰ ਕਾਫ਼ਿਰਾਂ ਲਈ ਅਜ਼ਮਾਇਸ਼ ਬਣਾ ਛੱਡਿਆ ਹੈ, ਤਾਂ ਜੋ ਕਿਤਾਬ ਵਾਲੇ (ਯਹੂਦੀਆਂ ਤੇ ਈਸਾਈਆਂ) ਨੂੰ ਵਿਸ਼ਵਾਸ ਹੋ ਜਾਵੇ ਅਤੇ ਈਮਾਨ ਵਾਲਿਆਂ ਦੇ ਈਮਾਨ ਵਿਚ ਹੋਰ ਵਾਧਾ ਹੋ ਜਾਵੇ, ਕਿਤਾਬ ਵਾਲੇ ਅਤੇ ਈਮਾਨ ਵਾਲੇ ਕਿਸੇ ਸ਼ੱਕ ਵਿਚ ਨਾ ਰਹਿਣ, ਤਾਂ ਜੋ ਦਿਲਾਂ ਦੇ ਰੋਗੀ ਤੇ ਕਾਫ਼ਿਰ ਆਖਣ, ਇਸ ਉਦਾਹਰਨ ਤੋਂ ਅੱਲਾਹ ਦਾ ਕੀ ਭਾਵ ਹੈ ? ਇਸੇ ਤਰ੍ਹਾਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਕੁਰਾਹੇ ਪਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਹਿਦਾਇਤ ਬਖ਼ਸ਼ ਦਿੰਦਾ ਹੈ। ਤੁਹਾਡੇ ਰੱਬ ਦੀਆਂ ਫ਼ੌਜਾਂ ਨੂੰ ਕੇਵਲ ਉਹੀਓ ਜਾਣਦਾ ਹੈ ਅਤੇ ਉਹ (ਨਰਕ) ਮਨੁੱਖ ਲਈ ਕੇਵਲ ਇਕ ਨਸੀਹਤ ਹੀ ਤਾਂ ਹੈ।

(32) 32਼ ਉੱਕਾ ਨਹੀਂ ਸਹੁੰ ਹੈ ਚੰਨ ਦੀ।

(33) 33਼ ਅਤੇ ਰਾਤ ਦੀ ਜਦੋਂ ਉਹ ਢੱਲਦੀ ਹੈ।

(34) 34਼ ਅਤੇ ਸਵੇਰੇ ਦੀ ਜਦੋਂ ਉਹ ਰੌਸ਼ਨ ਹੁੰਦੀ ਹੈ।

(35) 35਼ ਬੇਸ਼ੱਕ ਇਹ ਨਰਕ ਵੀ ਵੱਡੀਆਂ ਚੀਜ਼ਾਂ ਵਿੱਚੋਂ ਇਕ ਹੈ।

(36) 36਼ ਮਨੁੱਖਾਂ ਲਈ ਡਰਾਵਾ ਹੈ।

(37) 37਼ ਉਸ ਲਈ (ਡਰਾਵਾ ਹੈ) ਜੋ ਤੁਹਾਡੇ ਵਿੱਚੋਂ (ਨੇਕੀ ਵੱਲ) ਅਗਾਂਹ ਵਧਣਾ ਜਾਂ ਪਿਛਾਂਹ ਰਹਿਣਾ ਚਾਹੁੰਦਾ ਹੈ।

(38) 38਼ ਹਰ ਵਿਅਕਤੀ ਨੇ ਜੋ ਵੀ (ਕਰਮ) ਕੀਤਾ ਹੈ ਉਸੇ ਦੇ ਬਦਲੇ ਉਹ ਗਹਿਣੇ ਪਿਆ ਹੋਇਆ ਹੈ।

(39) 39਼ ਛੁੱਟ ਸੱਜੇ ਹੱਥ ਵਾਲਿਆਂ ਤੋਂ।

(40) 40਼ ਉਹ ਜੰਨਤ ਦੇ ਬਾਗ਼ਾਂ ਵਿਚ ਹੋਣਗੇ ਅਤੇ ਇਕ ਦੂਜੇ ਦਾ ਹਾਲ ਪੁਛੱਣਗੇ।

(41) 41਼ ਅਪਰਾਧੀਆਂ ਬਾਰੇ ਗੱਲਾਂ ਕਰਨਗੇ।

(42) 42਼ (ਉਹਨਾਂ ਤੋਂ ਪੁੱਛਣਗੇ) ਤੁਹਾਨੂੰ ਕਿਹੜੀ ਚੀਜ਼ ਨੇ ਨਰਕ ਵਿਚ ਸੁੱਟਿਆ ਹੈ ?

(43) 43਼ ਉਹ ਆਖਣਗੇ ਕਿ ਅਸੀਂ ਨਮਾਜ਼ੀਆਂ ਵਿੱਚੋਂ ਨਹੀਂ ਸੀ।1
1 ਵੇਖੋ ਸੂਰਤ ਅਲ-ਅਨਫ਼ਾਲ, ਹਾਸ਼ੀਆ ਆਇਤ 39/8

(44) 44਼ ਅਤੇ ਨਾ ਹੀ ਅਸੀਂ ਮੁਥਾਜਾਂ ਨੂੰ ਭੋਜਨ ਕਰਵਾਉਂਦੇ ਸੀ।

(45) 45਼ ਅਸੀਂ (ਝੂਠੀਆਂ ਗੱਲਾਂ) ਬਣਾਉਣ ਵਾਲਿਆਂ ਦੇ ਨਾਲ ਰੁਝੇ ਰਹਿੰਦੇ ਸੀ।

(46) 46਼ ਅਸੀਂ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੂਠ ਦੱਸਦੇ ਸੀ।

(47) 47਼ ਇੱਥੋਂ ਤਕ ਕਿ ਸਾਨੂੰ ਮੌਤ ਨੇ ਆ ਝੱਫਿਆ।

(48) 48਼ ਹੁਣ ਸਿਫ਼ਾਰਸ਼ੀਆਂ ਦੀ ਕੋਈ ਵੀ ਸਿਫ਼ਾਰਸ਼ ਉਹਨਾਂ ਨੂੰ ਕੁੱਝ ਵੀ ਲਾਭ ਨਹੀਂ ਦੇਵੇਗੀ।

(49) 49਼ ਭਲਾ ਇਹਨਾਂ ਲੋਕਾਂ ਨੂੰ ਕੀ ਹੋ ਗਿਆ ਕਿ ਨਸੀਹਤ (.ਕੁਰਆਨ) ਤੋਂ ਮੂੰਹ ਮੋੜ ਰਹੇ ਹਨ।

(50) 50਼ ਜਿਵੇਂ ਇਹ ਕੋਈ ਬਿਦਕੇ ਹੋਏ ਗਧੇ ਹੋਣ।

(51) 51਼ ਜਿਹੜੇ ਸ਼ੇਰ ਨੂੰ ਵੇਖ ਕੇ ਨੱਸ ਖਲੋਤੇ ਹੋਣ।

(52) 52਼ ਇਹਨਾਂ (ਕਾਫ਼ਿਰਾਂ) ਵਿੱਚੋਂ ਹਰ ਵਿਅਕਤੀ ਇਹੋ ਚਾਹੁੰਦਾ ਹੈ ਕਿ ਉਸ ਨੂੰ ਖੁੱਲ੍ਹੀਆਂ ਪੋਥੀਆਂ ਦਿੱਤੀਆਂ ਜਾਣ।

(53) 53਼ ਉੱਕਾ ਨਹੀਂ! ਅਸਲ ਗੱਲ ਇਹ ਹੈ ਕਿ ਇਹ ਲੋਕ ਆਖ਼ਿਰਤ ਤੋਂ ਨਹੀਂ ਡਰਦੇ।

(54) 54਼ ਉੱਕਾ ਨਹੀਂ! ਇਹ (.ਕੁਰਆਨ) ਤਾਂ ਇਕ ਨਸੀਹਤ ਹੈ।

(55) 55਼ ਜਿਹੜਾ ਕੋਈ ਚਾਹੇ ਇਸ (ਨਸੀਹਤ) ਨੂੰ ਯਾਦ ਰੱਖੇ।

(56) 56਼ ਜਦ ਕਿ ਉਹ (ਕਾਫ਼ਿਰ) ਇਸ ਨੂੰ ਯਾਦ ਨਹੀਂ ਰਖੱਣਗੇ, ਛੁੱਟ ਅੱਲਾਹ ਹੀ ਜੇ ਅਜਿਹਾ ਚਾਹੇ। ਉਹ ਇਸ ਯੋਗ ਹੈ ਕਿ ਉਸ ਤੋਂ ਡਰਿਆ ਜਾਵੇ ਅਤੇ ਉਹੀਓ ਖਿਮਾ ਕਰਨ ਦੇ ਯੋਗ ਹੈ।